¡Sorpréndeme!

ਬਠਿੰਡਾ ਪੁਲਿਸ ਨੇ ਲੁਟੇਰੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀ ਵਾਰਦਾਤ ਨੂੰ ਦਿੱਤੀ ਸੀ ਅੰਜ਼ਾਮ

2025-05-20 1 Dailymotion

ਬਠਿੰਡਾ: ਕਰੀਬ 2 ਹਫਤਿਆਂ ਤੋਂ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇ 'ਤੇ ਲਗਾਤਾਰ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਖੋਹ ਕਰਨ ਵਾਲੇ ਲੁਟੇਰੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਅਤੇ ਇਸ ਗਿਰੋਹ ਕੋਲੋਂ ਇੱਕ ਕਾਰ, ਨਜਾਇਜ਼ ਅਸਲਾ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਡੀਐੱਸਪੀਡੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਬੀਕਾਨੇਰ ਨੇ ਨੈਸ਼ਨਲ ਹਾਈਵੇ ਪਿਛਲੇ ਕਰੀਬ ਦੋ ਹਫਤਿਆਂ ਵਿੱਚ ਇਸ ਲੁਟੇਰਾ ਗਿਰੋਹ ਵੱਲੋਂ ਬਾਂਸਲ ਪੈਟਰੋਲ ਪੰਪ ਅਤੇ ਜੀਓ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਦੋਨੇ ਪੰਪਾਂ ਤੋਂ ਪੈਸਿਆਂ ਦੀ ਲੁੱਟ ਖੋਹ ਕੀਤੀ ਗਈ ਸੀ। ਬੀਤੇ ਦਿਨੀ ਇਸ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪੁਲਿਸ ਵੱਲੋਂ ਪਿੱਛਾ ਕੀਤਾ ਗਿਆ ਤਾਂ ਇਨ੍ਹਾਂ ਦੀ ਕਾਰ ਖੰਭੇ ਨਾਲ ਟਕਰਾ ਗਈ ਅਤੇ ਮੁਲਜ਼ਮ ਹਰਮਨਦੀਪ ਸਿੰਘ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਉਸਦੇ ਸੱਟ ਲੱਗ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। ਬਾਕੀ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਲੁਟੇਰਾ ਗਿਰੋਹ ਤੋਂ ਇੱਕ 315 ਬੋਰ ਦੇਸੀ ਕੱਟਾ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਹਰਮਨਦੀਪ ਸਿੰਘ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਜਦੋਂ ਕਿ ਬਾਕੀ ਤਿੰਨ ਦੋਸ਼ੀਆਂ ਖਿਲਾਫ ਕੋਈ ਵੀ ਮੁਕਦਮਾ ਦਰਜ ਨਹੀਂ ਹੈ।